RSS

Tag Archives: ਸ਼ੁਕਰਾਨਾ

ਲੋਹੜੀ ਧੀਆਂ ਦੀ

Image

ਲੋਹੜੀ ਧੀਆਂ ਦੀ

ਅਮ੍ਬਡਿਏ ਮਾਈ ਵੇ

ਲਖ ਲਖ ਜਾਵਾਂ ਸਦਕੇ

ਧੀ ਜਯੀ ਵੇ

ਵਾਰੀ ਬਲਿਹਾਰੀ ਜਾਵਾਂ

ਕੰਜਕ ਘਰ ਆਈ ਵੇ

ਅੰਬਰਾਂ ਤੋਂ ਫੂਲ ਬਰਸਣ

ਪੁੱਜੋ ਮਹਾਮਾਈੰ ਵੇ

ਕਾਲਜੇ ਨਾਲ ਲਾਈ ਰਖਿਏ

ਵਾਂਗੂ ਬੇ-ਦਰਦਾ ਕੋਖੋਂ ਨਾ ਡਿਗਾਏ ਵੇ

ਕੁਲ ਜਨਮ ਮੁਨ੍ੜੇਆਂ ਨਾਲ

ਮਾੜੀ ਮਤ ਨਾ ਸੁਹਾਈ ਵੇ

ਜਦੋਂ ਵੰਡੀ ਵਧਾਈ ਧੇਲੀ

ਸ਼ਦੈਨ ਹੋਵੇ ਕੂੜੀ ਵਾਲੀ

ਲੋਕਾ ਗੱਲ ਬਣਾਈ ਵੇ

ਪਿੰਡ ਸਾਰੇ ਦਿੱਤਾ ਸੱਦਾ

ਢੋਲ ਤੇ ਪਾਇਆ ਗਿੱਧਾ

ਲੋਹੜੀ ਧੀ ਮਨਾਈ ਵੇ

ਅਮ੍ਬਡਿਏ ਮਾਈ ਵੇ

ਲਖ ਲਖ ਜਾਵਾਂ ਸਦਕੇ

ਧੀ ਜਯੀ ਵੇ

 

ਰਜਨੀ ਵਿਜਯ ਸਿੰਗਲਾ

e-mail: rajnivijaysingla@gmail.com

 

 
Leave a comment

Posted by on January 13, 2013 in poetry

 

Tags: , , , , , , , ,

ਸ਼ੁਕਰਾਨਾ ਕਰੇ ਧੀ

Image

 

ਸ਼ੁਕਰਾਨਾ ਕਰੇ ਧੀ

ਦੁਨਿਯਾਂ ਤੋ ਲੜ ਲੜ ਧੀ ਜੰਮੀ

ਅਮ੍ਬ੍ੜੀ  ਬੇਬੇ ਪਿਯਾਰੀ ਅਮ੍ਮੀ

ਨਹੀ ਮਾਰੇ ਲਹੁ ਦੇ ਛਿਟੇ ਤੂ

ਨਹੀ ਭੰਨੀ ਕੁਖ ਤੋ ਸਿਟੀ ਤੂ

ਕਿਦਾਂ ਕਰਾਂ ਸ਼ੁਕਰਾਨਾ ਤੇਰਾ ਮੈਂ  

ਕੀ ਦੇਵਾਂ ਨਜ਼ਰਾਨਾ ਮੈਂ

ਛੋਟੀ ਜਾਨ ਮੈ , ਗਲਾਂ ਵਡਿਯਾਂ ਨੇ

ਮਾਏ ਤਾਂ ਰੁਹੂੰ ਕੜਿਯਾਂ ਨੇ

ਹੀਨਾ ਸਮਝਣ ਧੀਆਂ ਨੂੰ ਹਿਮੇਂ

ਲੀਕਾਂ ਮੈਂ ਰਜ-ਰਜ ਕੜਾਵਾਂਗੀ

ਮੁੰਡੇ ਕਰਦੇ ਨੇ ਨਾਮ ਰੋਸ਼ਨ

ਬਣ ਇੰਦ੍ਰਾ ਵੇਹਮ ਮਿਟਾਵਾਂਗੀ

ਖ਼ਾਤਮੇ ਪਾਪਿਯਾੰ ਦੀ ਖਾਤਿਰ

ਮੈਂ ਮਾਂ ਦੁਰਗਾ ਬਣ ਜਾਵਾਂਗੀ

ਪਿਆਰੀ ਜਿੰਦਰੀ ਦਿਤੀ ਜੇਹੜੀ

ਓਹਦਾ ਕਰਜ਼ ਮੈਂ ਪੂਰਾ ਲਾਵਾਂਗੀ

ਹੰਜੂਆਂ ਦੀਆਂ ਰੁਤਾਂ ਗਈਆਂ ਹੁਣ

ਮੁਸਕਾਨ-ਲੜੀਆਂ ਸਜਾਵਾਂਗੀ

ਜ਼ਮੀੰ ਤੇ ਟਿਕਾ ਪੈਰ ਆਪਣੇਂ

ਆਸਮਾਂ ਚੁੰਨੀ ਤੇ ਪਰ ਲਾਵਾਂਗੀ

ਗ੍ਹਿਦਾ ਪਾ ਕੇ ਚੰਨ ਉੱਤੇ

ਤਿਰੰਗੇ ਤੇ ਤਾਰੇ ਸਜਾਵਾਂਗੀ

 

ਰਜਨੀ ਵਿਜਯ ਸਿੰਗਲਾ

e-mail: rajnivijaysingla@gmail.com  

 

 

 

 

 
Leave a comment

Posted by on January 13, 2013 in poetry

 

Tags: , , , , , , , , , , , , , , , , , , , , , , , , , , , , , ,

 
%d bloggers like this: